ਯੁਕਾਵਾ ਪਰਸਪਰ ਕ੍ਰਿਆ: ਸੋਧਾਂ ਵਿਚ ਫ਼ਰਕ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
imported>GSS clean up, replaing Category → ਸ਼੍ਰੇਣੀ ਦੀ ਵਰਤੋਂ ਨਾਲ AWB |
(ਕੋਈ ਫ਼ਰਕ ਨਹੀਂ)
|
12:00, 23 ਅਪਰੈਲ 2018 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਕਣ ਭੌਤਿਕ ਵਿਗਿਆਨ ਵਿੱਚ, 'ਯੁਕਾਵਾ ਦੀ ਪਰਸਪਰ ਕ੍ਰਿਆ, ਜਿਸਦਾ ਨਾਮ ਹੀਡੇਕੀ ਯੁਕਾਵਾ ਦੇ ਨਾਮ ਤੋਂ ਰੱਖਿਆ ਗਿਆ, ਹੇਠਾਂ ਲਿਖੀ ਕਿਸਮ ਦੀ, ਇੱਕ ਸਕੇਲਰ ਫੀਲਡ ϕ ਅਤੇ ਇੱਕ ਡੀਰਾਕ ਫੀਲਡ ψ ਦਰਮਿਆਨ ਇੱਕ ਪਰਸਪਰ ਕ੍ਰਿਆ ਹੈ।
ਯੁਕਾਵਾ ਪਰਸਪਰ ਕ੍ਰਿਆ ਦੀ ਵਰਤੋਂ ਨਿਊਕਲੌਨਾਂ (ਜੋ ਫਰਮੀਔਨ ਹੁੰਦੇ ਹਨ) ਦਰਮਿਆਨ ਨਿਊਕਲੀਅਰ ਬਲ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ, ਜੋ ਪਾਈਔਨਾਂ (ਜੋ ਸੂਡੋਸਕੇਲਰ ਮੀਜ਼ੌਨ ਹੁੰਦੇ ਹਨ) ਦੁਆਰਾ ਵਿਚੋਲਗਿਰੀ ਕਰਕੇ ਕਰਵਾਈ ਜਾਂਦੀ ਹੈ। ਯੁਕਾਵਾ ਪਰਸਪਰ ਕ੍ਰਿਆ ਦੀ ਵਰਤੋਂ ਹਿਗਜ਼ ਫੀਲਡ ਅਤੇ ਪੁੰਜਹੀਣ ਕੁਆਰਕ ਅਤੇ ਲੈਪਟੌਨ ਫੀਲਡਾਂ (ਯਾਨਿ ਕਿ, ਮੁਢਲੇ ਫਰਮੀਔਨ ਕਣਾਂ) ਦਰਮਿਆਨ ਮੇਲ (ਕਪਲਿੰਗ) ਨੂੰ ਦਰਸਾਉਣ ਲਈ ਸਟੈਂਡਰਡ ਮਾਡਲ ਵਿੱਚ ਵੀ ਕੀਤੀ ਜਾਂਦੀ ਹੈ। ਤੁਰੰਤ ਸਮਰੂਪਤਾ ਟੁੱਟਣ ਦੁਆਰਾ, ਇਹ ਮੀਜ਼ੌਨ ਹਿਗਜ਼ ਫੀਲਡ ਦੇ ਵੈੱਕਮ ਉਮੀਦ ਮੁੱਲ ਦੇ ਅਨੁਪਾਤ ਵਿੱਚ ਪੁੰਜ ਗ੍ਰਹਿਣ ਕਰ ਲੈਂਦੇ ਹਨ।