ਮੀਰ
ਮੀਰ ਸੋਵੀਅਤ ਯੂਨੀਅਨ ਅਤੇ ਬਾਅਦ ਵਿੱਚ ਰੂਸ ਦਾ ਪੁਲਾੜ ਸਟੇਸ਼ਨ ਹੈ। ਧਰਤੀ ਤੋਂ ਉੱਪਰ ਕਿਸੇ ਵੀ ਪਾਸੇ ਪੰਜਾਹ-ਸੱਠ ਜਾਂ ਹੱਦ ਸੌ ਕਿਲੋਮੀਟਰ ਤੋਂ ਪਾਰ ਸਭ ਕੁਝ ਨੂੰ ਪੁਲਾੜ ਦੇ ਅਨੰਤ ਮਹਾਂਸਾਗਰ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਪੁਲਾੜ ਵਿੱਚ ਬਹਿਣ, ਖੜ੍ਹਣ ਅਤੇ ਰਹਿ ਕੇ ਤਜਰਬੇ ਕਰਨ ਲਈ ਪ੍ਰਯੋਗਸ਼ਾਲਾ ਵਜੋਂ ਪੁਲਾੜ ਸਟੇਸ਼ਨ ਦੀ ਕਲਪਨਾ ਕੀਤੀ ਗਈ। 1969 ਵਿੱਚ ਅਪੋਲੋ ਨਾਲ ਚੰਨ ਉੱਤੇ ਨੀਲ ਆਰਮਸਟਰਾਂਗ ਦੇ ਪੈਰ ਧਰਨ ਪਿੱਛੋਂ ਰੂਸ ਨੇ ਪੁਲਾੜ ਸਟੇਸ਼ਨ ਦੇ ਨਵੇਂ ਸੰਕਲਪ ਉੱਤੇ ਕੰਮ ਸ਼ੁਰੂ ਕੀਤਾ। 20 ਫ਼ਰਵਰੀ 1986 ਵਿੱਚ ਰੂਸ ਨੇ ਮੀਰ ਦੇ ਨਾਮ ਨਾਲ ਪਹਿਲਾ ਸਪੇਸ ਸਟੇਸ਼ਨ ਸਥਾਪਤ ਕਰ ਕੇ ਸੈਲਯੂਤ ਰਾਹੀਂ ਪੁਲਾੜ ਯਾਤਰੀ ਇਸ ਉੱਤੇ ਉਤਾਰੇ। ਇਹ ਸਟੇਸ਼ਨ 7,700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਸਟੇਸ਼ਨ 19 ਮੀਟਰ ਲੰਬਾ, 31 ਮੀਟਰ ਚੌੜਾ ਅਤੇ 27.5 ਮੀਟਰ ਉੱਚਾ ਹੈ।