ਪਲਸ ਵੇਵ

ਇੱਕ ਪਲਸ ਵੇਵ (pulse wave) ਜਾਂ ਪਲਸ ਟਰੇਨ ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ ਜਿਹੜੀ ਕਿ ਸਕੇਅਰ ਵੇਵ ਨਾਲ ਮਿਲਦੀ-ਜੁਲਦੀ ਹੁੰਦੀ ਹੈ, ਪਰ ਇਸਦੀ ਸ਼ਕਲ ਸਕੇਅਰ ਵੇਵ ਦੀ ਤਰ੍ਹਾਂ ਬਿਲਕੁਲ ਚੌਰਸ ਨਹੀਂ ਹੁੰਦੀ। ਇਸਦੀ ਵਰਤੋਂ ਸਿੰਥੇਸਾਇਜ਼ਰ ਪਰੋਗਰਾਮਿੰਗ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਲਕੁਲ ਸਹੀ ਸ਼ਕਲ ਆਸੀਲੇਟਰ ਦੇ ਡਿਉਟੀ ਚੱਕਰ ਦੁਆਰਾ ਤੈਅ ਕੀਤੀ ਜਾਂਦੀ ਹੈ। ਬਹੁਤ ਸਾਰੇ ਸ਼ਿੰਥੇਸਾਇਜ਼ਰਾਂ ਵਿੱਚ ਡਿਊਟੀ ਚੱਕਰ ਨੂੰ ਹੋਰ ਵਧੀਆਂ ਡਾਇਨਾਮਿਕ ਲੈਅ ਬਣਾਉਣ ਲਈ ਮਾਡੂਲੇਟ ਕੀਤਾ ਜਾ ਸਕਦਾ ਹੈ।[1]
ਪਲਸ ਵੇਵ ਨੂੰ ਆਇਤਾਕਾਰ ਵੇਵ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ [[ਆਇਤਾਕਾਰ ਫ਼ੰਕਸ਼ਨ] ਦਾ ਪਰਿਓਡਿਕ ਰੂਪ ਹੁੰਦਾ ਹੈ। ਆਇਤਾਕਾਰ ਪਲਸ ਵੇਵ ਲਈ ਫ਼ੋਰੀਅਰ ਸੀਰੀਜ਼ ਦਾ ਵਿਸਥਾਰ ਸਮੇਂ ਫਰਮਾ:Math ਅਤੇ ਪਲਸ ਅੰਤਰਾਲ ਫਰਮਾ:Math ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ,
ਸਮਰੂਪਤਾ ਲਈ, ਸ਼ੁਰੂਆਤੀ ਸਮਾਂ(t = 0) ਇਸ ਵਿਸਥਾਰ ਵਿੱਚ ਪਹਿਲੀ ਪਲਸ ਦੇ ਅੱਧ ਵਿੱਚ ਹੈ। ਫ਼ੇਜ਼ ਨੂੰ ਗਰਾਫ਼ ਦੇ ਨਾਲ ਢੁੱਕਵਾਂ ਵਿਖਾਉਣ ਲਈ t ਨੂੰ t - τ/2 ਨਾਲ ਬਦਲਿਆ ਜਾ ਸਕਦਾ ਹੈ।