ਕਾਰਬਨ ਡਾਈਆਕਸਾਈਡ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ

ਫਰਮਾ:ਜਾਣਕਾਰੀਡੱਬਾ ਰਸਾਇਣ ਕਾਰਬਨ ਡਾਈਆਕਸਾਈਡ ਜਿਸ ਦਾ ਸੂਤਰ ਹੈ ਜੋ ਇੱਕ ਰੰਗਹੀਨ ਅਤੇ ਗੰਧਹੀਨ ਗੈਸ ਹੈ।[1]
ਤਿਆਰੀ
- ਜਦੋਂ ਕਾਰਬਨ, ਹਾਈਡਰੋਕਾਰਬਨ ਜਾਂ ਕਾਰਬਨ ਮੋਨੋਆਕਸਾਈਡ ਨੂੰ ਹਵਾ ਦੀ ਬਹੁਤਾਤ ਵਿੱਚ ਜਲਾਇਆ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ ਬਣਦੀ ਹੈ।
- ਮੀਥੇਨ ਨੂੰ ਜਲਾਉਣ ਨਾਲ ਵੀ ਕਾਰਬਨ ਡਾਈਆਕਸਾਈਡ ਬਣਦੀ ਹੈ।
- ਪ੍ਰਯੋਗਸ਼ਾਲਾ ਵਿੱਚ ਕੈਲਸ਼ੀਅਮ ਕਾਰਬੋਨੇਟ ਤੇ ਹਲਕੇ ਲੂਣ ਦਾ ਤਿਜ਼ਾਬ ਦੀ ਕਿਰਿਆ ਕਰ ਕੇ ਕਾਰਬਨ ਡਾਈਆਕਸਾਈਡ ਤਿਆਰ ਹੁੰਦੀ ਹੈ।
- ਵਪਾਰਕ ਪੱਧਰ ਤੇ ਕਾਰਬਨ ਡਾਈਆਕਸਾਈਡ ਵਾਧੂ ਪਦਾਰਥ ਦੇ ਤੌਰ 'ਤੇ ਪੈਦਾ ਹੁੰਦੀ ਹੈ ਜਿਵੇਂ ਅਲਕੋਹਲ ਜਾਂ ਚੂਨੇ ਦੀ ਤਿਆਰੀ ਸਮੇਂ।
ਗੁਣ
- ਇਹ ਰੰਗਹੀਨ ਅਤੇ ਗੰਧਹੀਨ ਗੈਸ ਹੈ।
- ਇਹ ਪਾਣੀ ਤੋਂ ਭਾਰੀ ਹੈ।
- ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੈ।
- ਦਬਾਅ ਵਧਾਉਣ ਤੇ ਇਸ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ। ਗੈਰ ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਘੁਲੀ ਹੋਈ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ।
- ਕਾਰਬਨ ਡਾਈਆਕਸਾਈਡ ਤੇ ਦਬਾਅ ਪਾਉਣ ਤੇ ਇਹ ਦ੍ਰਵ ਹੋ ਜਾਂਦੀ ਹੈ ਅਤੇ ਇਕਦਮ ਦਬਾੳ ਹਟਾਉਣ ਤੇ ਇਹ ਠੋਸ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ ਜਿਸ ਨੂੰ ਸੁੱਕੀ ਬਰਫ਼ ਕਹਿੰਦੇ ਹਨ।
- ਇਹ ਗੈਸ ਨਾ ਤਾਂ ਬਲਦੀ ਹੈ ਨਾ ਹੀ ਬਲਣ ਵਿੱਚ ਮਦਦ ਕਰਦੀ ਹੈ।
- ਇਹ ਨੀਲਾ ਲਿਟਮਸ ਨੂੰ ਲਾਲ ਕਰ ਦਿੰਦੀ ਹੈ ਅਤੇ ਤੇਜ਼ਾਬੀ ਸੁਭਾਅ ਦੀ ਹੈ। ਇਹ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ।
- ਚੂਨੇ ਦੇ ਪਾਣੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੰਘਾਉਂਣ ਤੇ ਇਹ ਦੂਧੀਆ ਹੋ ਜਾਂਦਾ ਹੈ। ਇਹ ਦੂਧੀਆ ਕੈਲਸ਼ੀਅਮ ਕਾਰਬੋਨੇਟ ਬਣਨ ਕਾਰਨ ਹੁੰਦਾ ਹੈ। ਜ਼ਿਆਦਾ ਮਾਤਰਾ ਵਿੱਚ ਗੈਸ ਲੰਘਾਉਂਣ ਤੇ ਦੂਧੀਆਪਣ ਖ਼ਤਮ ਹੋ ਜਾਂਦਾ ਹੈ ਕਿਉਂਕੇ ਇਸ ਤਰ੍ਹਾਂ ਕੈਲਸੀਅਮ ਬਾਈਕਾਰਬੋਨੇਟ ਬਣ ਜਾਂਦਾ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਹੈ।
- ਧਰਤੀ ਤੇ ਜੀਵਨ ਲਈ ਜਰੂਰੀ ਕਿਰਿਆ ਪ੍ਰਕਾਸ਼ ਸੰਸਲੇਸ਼ਣ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਮਿਲ ਕੇ ਗਲੂਕੋਸ ਬਣਾਉਂਦੇ ਹਨ। ਸੂਰਜ ਦੀ ਰੋਸਨੀ ਵਿੱਚ ਪੌਦੇ, ਹਰੇ ਪੱਤਿਆਂ ਨਾਲ ਇਹ ਕਿਰਿਆ ਪੂਰੀ ਕਰਦੇ ਹਨ। ਇਹ ਇੱਕ ਫ਼ੋਟੋਕੈਮੀਕਲ ਕਿਰਿਆ ਹੈ।
ਲਾਭ
- ਗੈਰ-ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਸੁਆਦ ਤਿੱਖਾ ਹੋਵੇ।

- ਸੁੱਕੀ ਬਰਫ਼ ਦੇ ਰੂਪ ਵਿੱਚ ਇਹ ਸੀਤਕਰਨ ਕਰਨ ਲਈ ਵਰਤੀ ਜਾਂਦੀ ਹੈ।

- ਇਸ ਨੂੰ ਕੱਪੜੇ ਧੋਣ ਦਾ ਸੋਡਾ ਅਤੇ ਮਿੱਠਾ ਸੋਡਾ ਬਵਾਉਣ ਲਈ ਵਰਤਿਆ ਜਾਂਦਾ ਹੈ।
- ਪ੍ਰਕਾਸ਼ ਸੰਸਲੁਸ਼ਣ ਵਿੱਚ ਹਰੇ ਪੌਦੇ ਇਸ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਵਰਤਦੇ ਹਨ।
- ਕਾਰਬਨ ਡਾਈਆਕਸਾਈਡ ਨੂੰ ਅੱਗ ਬੁਝਾਉ ਯੰਤਰਾਂ ਵਿੱਚ ਵਰਤਿਆ ਜਾਂਦਾ ਹੈ ਕਿਉਂਕੇ ਬਲਣ ਵਿੱਚ ਇਹ ਮਦਦ ਨਹੀਂ ਕਰਦੀ। ਹਵਾ ਨਾਲੋਂ ਭਾਰੀ ਹੋਣ ਕਰ ਕੇ ਬਦਲੇ ਪਦਾਰਥ ਨੂੰ ਢੱਕ ਲੈਂਦੀ ਹੈ ਅਤੇ ਆਕਸੀਜਨ ਦੀ ਸਪਲਾਈ ਖ਼ਤਮ ਹੋ ਜਾਂਦੀ ਹੈ। ਇਹ ਅੱਗ ਬੁਝਾ ਦਿੰਦੀ ਹੈ।
- ਕਾਰਬਨ ਡਾਈਆਕਸਾਈਡ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ। ਇਹ ਤੇਜ਼ਾਬ ਲੂਣ ਬਣਾਉਂਦਾ ਹੈ ਜਿਵੇਂ ਕਾਰਬੋਨੇਟ, ਜਿਹੜਾ ਇੱਕ ਮਹੱਤਵਪੂਰਨ ਖਣਿਜ ਹੈ।