ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੈ ਜਿਸਨੂੰ ਇੱਕ ਅੰਗਰੇਜ਼ ਭੌਤਿਕ ਵਿਗਿਆਨੀ ਮਾਈਕਲ ਫ਼ੈਰਾਡੇ ਨੇ 1831 ਵਿੱਚ ਪੇਸ਼ ਕੀਤਾ ਸੀ।[1] ਇੱਕ ਇਲੈਕਟ੍ਰੋਮੈਗਨੇਟਿਜ਼ਮ ਦਾ ਸਭ ਤੋਂ ਸਧਾਰਨ ਨਿਯਮ ਹੈ। ਇਹ ਨਿਯਮ ਬਹੁਤ ਸਾਰੀਆਂ ਬਿਜਲਈ ਮਸ਼ੀਨਾਂ ਜਿਵੇਂ ਕਿ ਜਨਰੇਟਰਾਂ, ਟਰਾਂਸਫ਼ਾਰਮਰਾਂ ਅਤੇ ਬਿਜਲਈ ਮੋਟਰਾਂ ਆਦਿ ਦੇ ਕਾਰਜ ਵਿਧੀ ਨੂੰ ਸਪਸ਼ਟ ਕਰਦਾ ਹੈ।

ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ ਕਹਿੰਦਾ ਹੈ ਕਿ ਜਦੋਂ ਇੱਕ ਬਿਜਲਈ ਚਾਲਕ ਵਿੱਚ ਮੈਗਨੈਟਿਕ ਫ਼ੀਲਡ ਬਦਲਦੀ ਹੈ ਤਾਂ ਇਸ ਨਾਲ ਵੋਲਟੇਜ ਪੈਦਾ ਹੁੰਦੀ ਹੈ।[2] ਇਸ ਤੱਥ ਨੂੰ 1831 ਵਿੱਚ ਜੋਸਫ਼ ਹੈਨਰੀ ਨੇ ਵੀ ਲੱਭਿਆ ਸੀ।[3] ਇਸ ਨਿਯਮ ਦੀ ਵਿਆਖਿਆ ਨੂੰ ਸਮਝਣ ਲਈ, ਮੈਗਨੈਟਿਕ ਫ਼ਲਕਸ ਅਤੇ ਕਿਸੇ ਤਾਰ ਦੇ ਕੁੰਡਲ ਦੀ ਸਤ੍ਹਾ ਨੂੰ ਹੱਦ ਮੰਨਿਆ ਜਾਂਦਾ ਹੈ। ਇਸ ਨਾਲ ਹੇਠ ਲਿਖੀ ਸਮੀਕਰਨ ਬਣਦੀ ਹੈ:

ΦB=Σ(t)𝐁(𝐫,t)d𝐀

ਜਿੱਥੇ,

  • ΦB ਮੈਗਨੈਟਿਕ ਫ਼ਲਕਸ ਹੈ।
  • dA ਘੁੰਮ ਰਹੀ ਸਤ੍ਹਾ ਦਾ ਬਹੁਤ ਛੋਟਾ ਭਾਗ ਹੈ।
  • B ਮੈਗਨੈਟਿਕ ਫ਼ੀਲਡ ਹੈ।

ਜਦੋਂ ਫ਼ਲਕਸ ਬਦਲਦਾ ਹੈ ਤਾਂ ਇਹ ਈ.ਐਮ.ਐਫ਼. ਪੈਦਾ ਕਰਦਾ ਹੈ। ਫ਼ਲਕਸ ਉਦੋਂ ਬਦਲਦਾ ਹੈ ਜਦੋਂ ਮੈਗਨੈਟਿਕ ਫ਼ੀਲਡ B ਬਦਲਦੀ ਹੈ ਜਾਂ ਤਾਰ ਦੇ ਕੁੰਡਲ ਘੁੰਮਦਾ ਹੈ ਜਾਂ ਜਦੋਂ ਦੋਵੇਂ ਇਕੱਠੇ ਵਾਪਰਦੇ ਹਨ। ਈ.ਐਮ.ਐਫ਼. ਨੂੰ ਹੇਠ ਲਿਖੀ ਸਮੀਕਰਨ ਨਾਲ ਕੱਢਿਆ ਜਾ ਸਕਦਾ ਹੈ।:

=NdΦBdt
ਜਿੱਥੇ,
  • ਈ.ਐਮ.ਐਫ਼. ਹੈ।
  • N ਤਾਰ ਦੇ ਕੁੰਡਲਾਂ ਦੀ ਗਿਣਤੀ ਹੈ।
  • ΦB ਇੱਕ ਕੁੰਡਲ ਦੀ ਮੈਗਨੈਟਿਕ ਫ਼ਲਕਸ ਹੈ।

ਹਵਾਲੇ

ਫਰਮਾ:ਹਵਾਲੇ

ਫਰਮਾ:ਬਿਜਲਈ ਚੁੰਬਕਤਾ