ਐਂਪੀਅਰ
ਐਂਪੀਅਰ (ਚਿੰਨ੍ਹ: A),[1] ਜਿਸਨੂੰ ਛੋਟਾ ਕਰਕੇ "ਐਂਪ"(ਅੰਗਰੇਜ਼ੀ "amp") ਨਾਲ ਵੀ ਲਿਖਿਆ ਜਾਂਦਾ ਹੈ,[2] ਕੌਮਾਂਤਰੀ ਇਕਾਈ ਢਾਂਚੇ ਦੇ ਅਨੁਸਾਰ ਬਿਜਲਈ ਕਰੰਟ ਦੀ ਐਸ.ਆਈ. ਮੂਲ ਇਕਾਈ ਹੈ, ਜਿਸਦਾ ਮਤਲਬ ਕਿ ਕਰੰਟ ਨੂੰ ਐਂਪੀਅਰਾਂ ਵਿੱਚ ਮਾਪਿਆ ਜਾਂਦਾ ਹੈ।[3][4] ਇਸਦਾ ਨਾਮ ਫ਼ਰਾਂਸ ਦੇ ਇੱਕ ਗਣਿਤ ਅਤੇ ਭੌਤਿਕ ਵਿਗਿਆਨੀ ਆਂਦਰੇ-ਮੇਰੀ ਐਂਪੀਅਰ (1775–1836) ਦੇ ਨਾਮ ਉੱਪਰ ਰੱਖਿਆ ਗਿਆ ਸੀ, ਜਿਸਨੂੰ ਇਲੈੱਕਟ੍ਰੋਡਾਇਨਾਮਿਕਸ ਦਾ ਪਿਉ ਵੀ ਮੰਨਿਆ ਜਾਂਦਾ ਹੈ।
ਪਰਿਭਾਸ਼ਾ

ਐਸ.ਆਈ. ਦੇ ਅਨੁਸਾਰ ਐਂਪੀਅਰ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਗਈ ਹੈ:
ਐਂਪੀਅਰ ਉਹ ਸਥਾਈ (constant) ਕਰੰਟ ਹੈ ਜਿਸਨੂੰ ਜੇਕਰ ਅਸੀਮਿਤ ਲੰਬਾਈ ਵਾਲੇ ਦੋ ਸਮਾਨਾਂਤਰ ਚਾਲਕਾਂ (parallel conducters) ਵਿੱਚ ਬਣਾਈ ਰੱਖਿਆ ਜਾਵੇ, ਜਿਹਨਾਂ ਦਾ ਘੇਰਾ ਬਿਲਕੁਲ ਨਾਮਾਤਰ ਹੋਵੇ, ਅਤੇ ਜਿਹੜੇ ਖਲਾਅ ਵਿੱਚ 1 ਮੀਟਰ ਦੀ ਦੂਰੀ ਤੇ ਪਏ ਹੋਣ, ਤਾਂ ਇਹ ਕਰੰਟ ਉਹਨਾਂ ਚਾਲਕਾਂ ਵਿਚਕਾਰ ਫਰਮਾ:Val ਨਿਊਟਨ ਪ੍ਰਤੀ ਮੀਟਰ ਦੇ ਬਰਾਬਰ ਬਲ ਪੈਦਾ ਕਰੇ।[5][3][6]
ਐਂਪੀਅਰ ਦੇ ਬਲ ਦੇ ਨਿਯਮ[7][8] ਦੇ ਅਨੁਸਾਰ ਦੋ ਸਮਾਨਾਂਤਰ ਤਾਰਾਂ ਜਿਹਨਾਂ ਵਿੱਚੋਂ ਕਰੰਟ ਲੰਘ ਰਿਹਾ ਹੈ, ਵਿਚਕਾਰ ਖਿੱਚਣ ਜਾਂ ਦੂਰ ਧੱਕਣ ਦਾ ਬਲ ਹੁੰਦਾ ਹੈ। ਇਸ ਬਲ ਨੂੰ ਐਂਪੀਅਰ ਦੀ ਆਮ ਪਰਿਭਾਸ਼ਾ ਦੇਣ ਲਈ ਵਰਤਿਆ ਜਾਂਦਾ ਹੈ।
ਚਾਰਜ ਦੀ ਐਸ.ਆਈ. ਇਕਾਈ ਕੂਲੰਬ ਹੈ, "ਇਹ 1 ਸੈਕਿੰਡ ਵਿੱਚ 1 ਐਂਪੀਅਰ ਬਿਜਲੀ ਦੀ ਮਾਤਰਾ ਹੈ।"[9] ਇਸਨੂੰ ਇੰਜ ਵੀ ਕਿਹਾ ਜਾ ਸਕਦਾ ਹੈ, ਕਿ ਕਰੰਟ ਉਸ ਸਮੇਂ 1 ਐਂਪੀਅਰ ਦੇ ਬਰਾਬਰ ਹੈ ਜਦੋਂ 1 ਕੂਲੰਬ ਚਾਰਜ ਇੱਕ ਬਿੰਦੂ ਤੋਂ 1 ਸੈਕਿੰਡ ਵਿੱਚ ਲੰਘ ਰਿਹਾ ਹੈ:
ਆਮ ਭਾਸ਼ਾ ਵਿੱਚ, ਚਾਰਜ Q ਨੂੰ ਸਥਿਰ ਕਰੰਟ I ਜਿਹੜਾ ਕਿ ਸਮੇਂ t ਨਾਲ ਲਗਾਤਾਰ ਲੰਘ ਰਿਹਾ ਹੈ, ਇਸ ਤਰ੍ਹਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ, ਫਰਮਾ:Nowrap
ਹਵਾਲੇ
- ↑ ਫਰਮਾ:Citation
- ↑ SI supports only the use of symbols and deprecates the use of abbreviations for units.ਫਰਮਾ:Cite web
- ↑ 3.0 3.1 ਫਰਮਾ:Citation
- ↑ Base unit definitions: Ampere. Physics.nist.gov. Retrieved on 2010-09-28.
- ↑ ਫਰਮਾ:Cite web
- ↑ ਫਰਮਾ:Citation
- ↑ ਫਰਮਾ:Cite book
- ↑ ਫਰਮਾ:Citation.
- ↑ ਫਰਮਾ:Citation.