ਕਾਰਲ ਫ਼ਰੀਡਰਿਸ਼ ਗੌਸ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Infobox scientist

ਜੋਹਾਨ ਕਾਰਲ ਫ਼ਰੀਡਰਿਚ ਗੌਸ (ਫਰਮਾ:IPAc-en; ਫਰਮਾ:Lang-de, ਫਰਮਾ:IPA-de; ਫਰਮਾ:Lang-la) (30 ਅਪਰੈਲ 1777ਫਰਮਾ:Spaced ndash23 ਫ਼ਰਵਰੀ 1855) ਇੱਕ ਜਰਮਨ ਗਣਿਤ ਸ਼ਾਸਤਰੀ ਸੀ, ਜਿਸਨੇ ਅਲਜਬਰਾ, ਨੰਬਰ ਥਿਊਰੀ ਅੰਕੜਾ ਵਿਗਿਆਨ, ਵਿਸ਼ਲੇਸ਼ਣ, ਭਿੰਨਤਾਸੂਚਕ ਜੁਮੈਟਰੀ, ਜੀਓਡੇਸੀ, ਜੀਓਫਿਜਿਕਸ, ਮਕੈਨਕੀ, ਇਲੈਕਟਰੋਸਟੈਟਿਕਸ, ਖਗੋਲ, ਮੈਟਰਿਕਸ ਥਿਊਰੀ, ਅਤੇ ਆਪਟਿਕਸ ਸਹਿਤ, ਬਹੁਤ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਈ ਵਾਰ ਉਸਨੂੰ ਪ੍ਰਿੰਸੇਪਸ ਮੈਥੇਮੈਟੀਕੋਰਮ[1] (ਲਾਤੀਨੀ, "ਹਿਸਾਬਦਾਨਾਂ ਦਾ ਰਾਜਾ" ਜਾਂ "ਹਿਸਾਬਦਾਨਾਂ ਦਾ ਮੋਹਰੀ") ਅਤੇ "ਪੁਰਾਣੇ ਜ਼ਮਾਨੇ ਤੋਂ ਸਭ ਤੋਂ ਵੱਡਾ ਹਿਸਾਬਦਾਨ," ਵੀ ਕਿਹਾ ਜਾਂਦਾ ਹੈ। ਗੌਸ ਦਾ ਗਣਿਤ ਅਤੇ ਵਿਗਿਆਨ ਦੇ ਬਹੁਤ ਸਾਰੇ ਖੇਤਰਾਂ ਤੇ ਆਸਾਧਾਰਣ ਪ੍ਰਭਾਵ ਸੀ ਅਤੇ ਉਸਨੂੰ ਇਤਿਹਾਸ ਦੇ ਸਭ ਪ੍ਰਭਾਵਸ਼ਾਲੀ ਹਿਸਾਬਦਾਨਾਂ ਵਿਚੋਂ ਇੱਕ ਦਾ ਦਰਜਾ ਦਿੱਤਾ ਜਾਂਦਾ ਹੈ।[2]

ਜ਼ਿੰਦਗੀ

Statue of Gauss at his birthplace, Brunswick

ਕਾਰਲ ਫ਼ਰੀਡਰਿਚ ਗੌਸ ਦਾ ਜਨਮ 30 ਅਪਰੈਲ 1777 ਨੂੰ ਅੱਜ ਦੇ ਜਰਮਨ ਵਿੱਚ ਵਿੱਚ ਇੱਕ ਮਜ਼ਦੂਰ ਜਮਾਤ ਪਰਿਵਾਰ ਵਿੱਚ ਹੋਇਆ ਸੀ।[3] ਉਸ ਦੀ ਮਾਤਾ ਅਨਪੜ੍ਹ ਸੀ ਅਤੇ ਉਸ ਨੇ ਉਸ ਦੇ ਜਨਮ ਦੀ ਤਾਰੀਖ ਦਰਜ ਨਹੀਂ ਸੀ ਕੀਤੀ। ਸਿਰਫ ਏਨਾ ਚੇਤਾ ਸੀ ਇੱਕ ਬੁੱਧਵਾਰ ਦੇ ਦਿਹਾੜੇ ਉਹ ਪੈਦਾ ਹੋਇਆ ਸੀ।

ਬਚਪਨ

ਉਸਦਾ ਜਨਮ ਬਰੌਨਸ਼ਵੀਗ ਵਿੱਚ ਹੋਇਆ ਸੀ। ਉਸ ਸਮੇਂ ਇਹ ਸ਼ਹਿਰ ਬਰੌਨਸ਼ਵੀਗ-ਲੂਨਬਰਗ ਦੀ ਰਿਆਸਤ ਦਾ ਹਿੱਸਾ ਸੀ। ਅੱਜਕੱਲ੍ਹ ਇਹ ਸ਼ਹਿਰ ਨੀਦਰਸ਼ਾਸੇਨ ਦਾ ਹਿੱਸਾ ਹੈ। ਛੋਟੇ ਹੁੰਦਿਆਂ ਤੋਂ ਉਹ ਬਹੁਤ ਹੁਸ਼ਿਆਰ ਸੀ। ਜਦੋਂ ਉਹ ਤਿੰਨ ਸਾਲਾਂ ਦਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਆਪਣੀ ਕਿਸੇ ਲੜੀ ਦਾ ਹਿਸਾਬ ਗਲਤ ਲਾਇਆ ਹੈ। ਗੌਸ ਸਹੀ ਸੀ। ਗੌਸ ਨੇ ਆਪਣੇ ਆਪ ਹੀ ਬਹੁਤ ਕੁਝ ਸਿੱਖਿਆ ਸੀ।

ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਇੱਕ ਵਾਰ ਅਧਿਆਪਕ ਨੇ ਬੱਚਿਆਂ ਨੂੰ ਰੁੱਝੇ ਰੱਖਣ ਲਈ 1 ਤੋਂ ਲੈ ਕੇ 100 ਤੱਕ ਅੰਕਾਂ ਦੀ ਗਿਣਤੀ ਦਾ ਜੋੋੜ ਲਾਉਣ ਲਈ ਕਿਹਾ। ਗੌਸ ਨੇ ਇਹ ਫ਼ੌਰਨ ਹੀ ਹੱਲ ਕਰ ਦਿੱਤਾ, ਇਸ ਤਰ੍ਹਾਂ 1 + 100 = 101, 2 + 99 = 101, 3 + 98 = 101, ਅਤੇ ਅੰਤ ਤੱਕ। ਇਸ ਤਰ੍ਹਾਂ ਕੁੱਲ੍ਹ 50 ਜੋੜੇ ਬਣਦੇ ਸਨ, ਤਾਂ ਉਸਨੇ 50 × 101 = 5,050 ਕਰਕੇ ਹੱਲ ਕਰ ਦਿੱਤਾ। ਇਸ ਤਰ੍ਹਾਂ ਇਹ ਸਮੀਕਰਨ ਇਸ ਤਰ੍ਹਾਂ ਇਸ ਤਰ੍ਹਾਂ ਬਣਦੀ ਹੈ, 12*(n*(n+1)) ਇਸ ਵੈਬਸਾਈਟ this website ਦੇ ਅਨੁਸਾਰ ਗੌਸ ਨੂੰ ਹੱਲ ਕਰਨ ਲਈ ਦਿੱਤਾ ਗਿਆ ਇਸ ਤੋਂ ਔਖਾ ਸੀ।

ਕਾਰਲ ਵਿਲਹੈਲਮ ਫ਼ਰਦੀਨਾਂਦ, ਜਿਹੜਾ ਕਿ ਉਸ ਸਮੇਂ ਉੱਥੋਂ ਦਾ ਡਿਊਕ ਸੀ, ਨੇ ਗੌਸ ਨੂੰ ਇੱਕ ਕਾਲਜ ਵਿੱਚ ਦਾਖਲਾ ਦਿੱਤਾ ਜਿੱਥੇ ਉਹ 1792 ਤੋਂ ਲੈ ਕੇ 1795 ਤੱਕ ਗਿਆ। ਇਸਦਾ ਮਤਲਬ ਇਹ ਹੈ ਕਿ ਡਿਊਕ ਨੇ ਉਸਦੀ ਸਿੱਖਿਆ ਦਾ ਖਰਚ ਆਪ ਕੀਤਾ ਸੀ। ਇਸ ਪਿੱਛੋਂ ਗੌਸ 1795 ਤੋਂ 1798 ਤੱਕ ਗੌਟਿੰਗਨ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ।

ਜਵਾਨੀ ਵਿੱਚ

ਜਦੋਂ ਗੌਸ 23 ਸਾਲਾਂ ਦਾ ਸੀ ਤਾਂ ਵਿਗਿਆਨਿਕਾਂ ਨੇ ਇੱਕ ਧੂਮਕੇਤੂ ਸੀਰਸ ਵੇਖਿਆ ਪਰ ਉਹ ਇਸਨੂੰ ਇੰਨੀ ਦੇਰ ਨਾ ਵੇਖ ਸਕੇ ਉਹ ਇਸਦੇ ਪਰਿਕਰਮਾ ਦੇ ਪਥ ਬਾਰੇ ਪਤਾ ਲਾ ਸਕਣ। ਗੌਸ ਨੇ ਹਿਸਾਬ ਲਾ ਕੇ ਉਹਨਾਂ ਦਾ ਕੰਮ ਅਸਾਨ ਕੀਤਾ।

ਪਿੱਛੋਂ ਗੌਸ ਖ਼ਾਲਸ ਗਣਿਤ ਵਿੱਚ ਕੰਮ ਕਰਨੋਂ ਹਟ ਗਿਆ ਅਤੇ ਉਸਦਾ ਝੁਕਾਅ ਭੌਤਿਕ ਵਿਗਿਆਨ ਵੱਲ ਹੋ ਗਿਆ। ਇਸ ਪਿੱਛੋਂ ਇਲੈਕਟ੍ਰੋਮੈਗਨੇਟਿਜ਼ਮ ਵਿੱਚ ਕੰਮ ਕੀਤਾ।

ਕੰਮ

ਫਰਮਾ:ਬਿਜਲਈ ਚੁੰਬਕਤਾ ਗੌਸ ਨੇ ਨੰਬਰ ਥਿਊਰੀ ਉੱਪਰ ਇੱਕ ਕਿਤਾਬ ਲਿਖੀ ਸੀ ਜਿਸਦਾ ਨਾਮ Disquisitiones Arithmeticae ਸੀ। ਇਸ ਕਿਤਾਬ ਵਿੱਚ ਕੁਆਡਰਿਕ ਰੈਸੀਪਰੋਸਿਟੀ ਦੇ ਨਿਯਮ ਨੂੰ ਸਿੱਧ ਕੀਤਾ ਸੀ। ਉਹ ਮੌਡੂਲਰ ਅਰਥਮੈਟਿਕ ਨੂੰ ਬਹੁਤ ਵੇਰਵੇ ਦਰਸਾਉਣ ਵਾਲਾ ਪਹਿਲਾ ਹਿਸਾਬਦਾਨ ਸੀ। ਗੌਸ ਤੋਂ ਪਹਿਲਾਂ ਹਿਸਾਬਦਾਨ ਕੁਝ ਮਾਮਲਿਆਂ ਵਿੱਚ ਮੌਡੂਲਰ ਅਰਥਮੈਟਿਕ ਦੀ ਵਰਤੋਂ ਕਰਦੇ ਸਨ ਪਰ ਉਹਨਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ।

ਨਾਲ ਜੁੜਦੇ ਸਫ਼ੇ

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. Dunnington, G. Waldo. (May 1927). ਫਰਮਾ:Cite web Scientific Monthly XXIV: 402–414. Retrieved on 29 June 2005. Now available at ਫਰਮਾ:Cite web Retrieved 23 February 2014. Comprehensive biographical article.
  3. ਫਰਮਾ:Cite web