ਡਾਇਆਮੈਗਨੇਟਿਜ਼ਮ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਲੇਵੀਟੇਟਿੰਗ ਪਾਇਰੋਲਿਟਿਕ ਕਾਰਬਨ

ਡਾਇਆਮੈਗਨੇਟਿਜ਼ਮ ਪਦਾਰਥ ਕਿਸੇ ਬਾਹਰੀ ਲਾਗੂ ਚੁੰਬਕੀ ਫੀਲਡ ਤੋਂ ਉਲਟ ਦਿਸ਼ਾ ਵਿੱਚ ਇੱਕ ਇੰਡਿਊਸਡ ਚੁੰਬਕੀ ਫੀਲਡ ਪੈਦਾ ਕਰਦੇ ਹਨ, ਅਤੇ ਲਾਗੂ ਚੁੰਬਕੀ ਫੀਲਡ ਦੁਆਰਾ ਧੱਕੇ ਜਾਂਦੇ ਹਨ। ਇਹਨਾਂ ਦੀ ਤੁਲਨਾ ਵਿੱਚ ਪੈਰਾਮੈਗਨੈਟਿਕ ਪਦਾਰਥਾਂ ਦੁਆਰਾ ਉਲਟਾ ਵਰਤਾਓ ਪਰਦ੍ਰਸ਼ਿਤ ਹੁੰਦਾ ਹੈ। ਡਾਇਆਮੈਗਨੇਟਿਜ਼ਮ ਇੱਕ ਅਜਿਹਾ ਕੁਆਂਟਮ ਮਕੈਨੀਕਲ ਪ੍ਰਭਾਵ ਹੈ ਜੋ ਸਾਰੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ; ਜਦੋਂ ਚੁੰਬਕਤਾ ਪ੍ਰਤਿ ਸਿਰਫ ਇਹੀ ਯੋਗਦਾਨ ਹੁੰਦਾ ਹੈ ਤਾਂ ਪਦਾਰਥ ਨੂੰ ਇੱਕ ਡਾਇਮੈਗੈਨਟ ਕਿਹਾ ਜਾਂਦਾ ਹੈ। ਕਿਸੇ ਫੈਰੋਮੈਗਨਟ ਤੋਂ ਉਲਟ, ਇੱਕ ਡਾਇਮੈਗਨਟ ਕੋਈ ਸਥਾਈ ਚੁੰਬਕ ਨਹੀਂ ਹੁੰਦੀ । ਇਸਦੀ ਚੁੰਬਕੀ ਪਰਮੇਬਿਲਟੀ, ਪੁਲਾੜ ਦੀ ਪਰਮੇਬਿਲਟੀ μ0 ਨਾਲੋਂ ਘੱਟ ਹੁੰਦੀ ਹੈ। ਜਿਆਦਾਤਰ ਪਦਾਰਥਾਂ ਵਿੱਚ, ਡਾਇਆਮੈਗਨੇਟਿਜ਼ਮ ਇੱਕ ਕਮਜ਼ੋਰ ਪ੍ਰਭਾਵ ਹੁੰਦਾ ਹੈ, ਪਰ ਇੱਕ ਸੁਪਰਕੰਡਕਟਰ, ਸਤਹਿ ਉੱਤੇ ਵਾਲੀ ਇੱਕ ਪਤਲੀ ਤਹਿ ਨੂੰ ਛੱਡ ਕੇ, ਪੂਰੀ ਤਰਾਂ ਚੁੰਬਕੀ ਫੀਲਡ ਨੂੰ ਪਰਾਂ ਧੱਕਦਾ ਹੈ।

ਡਾਇਮੈਗਨਟ ਪਹਿਲੀ ਵਾਰ ਉਦੋਂ ਲੱਭੇ ਗਏ ਸਨ। ਜਦੋਂ 1778 ਵਿੱਚ ਸਿਬਾਲਡ ਜਸਟੀਨਸ ਬ੍ਰਗਮੈਨਸ ਨੇ ਦੇਖਿਆ ਕਿ ਬਿਸਮਥ ਅਤੇ ਐਂਟੀਮਨੀ (ਧਾਤਾਂ) ਚੁੰਬਕੀ ਫੀਲਡਾਂ ਰਾਹੀਂ ਧੱਕੀਆਂ ਗਈਆਂ । 1845 ਵਿੱਚ, ਮਾਈਕਲ ਫਾਰਾਡੇ ਨੇ ਸਾਬਤ ਕੀਤਾ ਕਿ ਇਹ ਪਦਾਰਥ ਦੀ ਇੱਕ ਵਿਸ਼ੇਸ਼ਤਾ ਸੀ। ਅਤੇ ਨਤੀਜਾ ਕੱਢਿਆ ਕਿ ਹਰੇਕ ਪਦਾਰਥ ਕਿਸੇ ਲਾਗੂ ਚੁੰਬਕੀ ਫੀਲਡ ਪ੍ਰਤਿ (ਕਿਸੇ ਡਾਇਮੈਗਨੈਟਿਕ ਜਾਂ ਪੈਰਾਮੈਗਨੈਟਿਕ ਤਰੀਕੇ ਨਾਲ) ਕੋਈ ਪ੍ਰਤਿਕ੍ਰਿਆ ਦਿਖਾਉਂਦਾ ਹੈ। ਉਸਨੇ ਵਿਲੀਅਮ ਵੀਵੈੱਲ ਦੁਆਰਾ ਸੁਝਾਏ ਜਾਣ ਤੇ ਇਸਨੂੰ ਡਾਇਮੈਗਨੇਟਿਜ਼ਮ ਦਾ ਨਾਮ ਦਿੱਤਾ ।[1]

ਪਦਾਰਥ

ਮਹੱਤਵਪੂਰਨ ਡਾਇਮੈਗਨੈਟਿਕ ਪਦਾਰਥ[2]
ਪਦਾਰਥ χv (× 10−5)
ਸੁਪਕੰਡਕਟਰ −105
ਪਾਇਰੋਲਿਟਿਕ ਕਾਰਬਨ −40.9
ਬਿਸਮਥ −16.6
ਮਰਕਰੀ −2.9
ਚਾਂਦੀ −2.6
ਕਾਰਬਨ (ਡਾਇਮੰਡ) −2.1
ਸਿੱਕਾ (ਧਾਤ) −1.8
ਕਾਰਬਨ (ਗ੍ਰੇਫਾਈਟ) −1.6
ਤਾਂਬਾ −1.0
ਪਾਣੀ −0.91

ਡਾਇਮੈਗਨੇਟਿਜ਼ਮ, ਵੱਧ ਜਾਂ ਘੱਟ ਦਰਜੇ ਨਾਲ, ਸਾਰੇ ਪਦਾਰਥਾਂ ਦੀ ਇੱਕ ਵਿਸ਼ੇਸ਼ਤਾ ਹੈ, ਅਤੇ ਹਮੇਸ਼ਾਂ ਹੀ ਕਿਸੇ ਚੁੰਬਕੀ ਫੀਲਡ ਪ੍ਰਤਿ ਪਦਾਰਥ ਦੇ ਜਵਾਬ ਇੱਕ ਕਮਜੋਰ ਯੋਗਦਾਨ ਪਾਉਂਦੀ ਹੈ। ਚੁੰਬਕਤਾ ਦੀਆਂ ਹੋਰ ਕਿਸਮਾਂ ਦਿਖਾਉਣ ਵਾਲੇ ਪਦਾਰਥਾਂ (ਜਿਵੇਂ ਫੈਰੋਮੈਗਨੇਟਿਜ਼ਮ ਜਾਂ ਪੈਰਾਮੈਗਨੇਟਿਜ਼ਮ) ਵਾਸਤੇ, ਡਾਇਮੈਗਨੈਟਿਕ ਯੋਗਦਾਨ ਮਮੂਲੀ ਬਣ ਜਾਂਦਾ ਹੈ। ਜਿਹੜੇ ਪਦਾਰਥ ਜਿਆਦਾਤਰ ਡਾਇਮੈਗਨੈਟਿਕ ਵਰਤਾਓ ਦਿਖਾਉਂਦੇ ਹਨ, ਉਹਨਾਂ ਨੂੰ ਡਾਇਮੈਗਨੈਟਿਕ ਪਦਾਰਥ ਜਾਂ ਡਾਇਮੈਗਨਟ ਕਿਹਾ ਜਾਂਦਾ ਹੈ। ਡਾਇਮੈਗਨਟ ਕਹੇ ਜਾਣ ਵਾਲੇ ਪਦਾਰਥ ਉਹ ਹੁੰਦੇ ਹਨ ਜਿਹਨਾਂ ਨੂੰ ਲੇਅਮੈਨ ਨੇ ਸਰਵ ਸਧਾਰਨ ਤੌਰ ਤੇ ਗੈਰ-ਚੁੰਬਕੀ ਕਿਹਾ, ਅਤੇ ਇਹਨਾਂ ਵਿੱਚ ਪਾਣੀ, ਲੱਕੜ, ਪੈਟ੍ਰੌਲੀਅਮ ਵਰਗੇ ਜਿਆਦਾਤਰ ਔਰਗੈਨਿਕ ਸੰਯੁਕਤ ਤੱਤ ਅਤੇ ਕੁੱਝ ਪਲਾਸਟਿਕਾਂ, ਅਤੇ ਕਈ ਧਾਤਾਂ ਜਿਵੇਂ ਤਾਂਬਾ, ਖਾਸ ਤੌਰ ਤੇ ਭਾਰੀ ਧਾਤਾਂ ਜੋ ਕਈ ਕੋਰ ਇਲੈਕਟ੍ਰੌਨ ਰੱਖਦੀਆਂ ਹਨ, ਜਿਵੇਂ ਮਰਕਰੀ ਗੋਲਡ ਅਤੇ ਬਿਸਮਥ। ਵਿਭਿੰਨ ਮੌਲੀਕਿਊਲਰ ਹਿੱਸਿਆਂ ਦੀਆਂ ਚੁੰਬਕੀ ਸਸਕੈਪਟੀਬਿਲਟੀਆਂ (ਚੁੰਬਕ ਬਣਾਉਣ ਵਿੱਚ ਅਸਾਨੀ ਦੀਆਂ ਡਿਗਰੀਆਂ) ਨੂੰ ਪਾਸਕਲ ਦੇ ਸਥਿਰਾਂਕ ਕਿਹਾ ਜਾਂਦਾ ਹੈ।

ਪਾਣੀ ਵਰਗੇ, ਜਾਂ ਪਾਣੀ ਉੱਤੇ ਅਧਾਰਿਤ ਪਦਾਰਥ ਇੱਕ ਸਾਪੇਖਿਕ ਚੁੰਬਕੀ ਪਰਮੇਬਿਲਟੀ (ਭਿੰਨਣਯੋਗਤਾ) ਰੱਖਦੇ ਹਨ ਜੋ 1 ਤੋਂ ਘੱਟ ਜਾਂ 1 ਬਰਾਬਰ ਹੁੰਦੀ ਹੈ, ਅਤੇ ਇਸੇ ਕਰਕੇ ਇਹਨਾਂ ਦੀ ਚੁੰਬਕੀ ਸਸਕੈਪਟੀਬਿਲਟੀ 0 ਬਰਾਬਰ ਜਾਂ 0 ਤੋਂ ਘੱਟ ਰਹਿੰਦੀ ਹੈ, ਕਿਉਂਕਿ ਸਸਕੈਪਟੀਬਿਲਟੀ ਨੂੰ ਫਰਮਾ:Nowrap ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸਦਾ ਅਰਥ ਇਹ ਹੋਇਆ ਕਿ ਡਾਇਮੈਗਨੈਟਿਕ ਪਦਾਰਥ ਚੁੰਬਕੀ ਫੀਲਡਾਂ ਦੁਆਰਾ ਧੱਕੇ ਜਾਂਦੇ ਹਨ। ਫੇਰ ਵੀ, ਕਿ ਡਾਇਮੈਗਨੇਟਿਜ਼ਮ ਇੱਕ ਕਮਜੋਰ ਗੁਣ ਹੈ, ਇਸਲਈ ਇਸਦੇ ਪ੍ਰਭਾਵ ਰੋਜ਼ਾਨਾ ਜਿੰਦਗੀ ਵਿੱਚ ਦੇਖਣ ਨੂੰ ਨਹੀਂ ਮਿਲਦੇ । ਉਦਾਹਰਨ ਦੇ ਤੌਰ ਤੇ, ਪਾਣੀ ਵਰਗੇ ਡਾਇਮੈਗਨਟਾਂ ਦੀ ਚਿੰਬਕੀ ਸਸਕੈਪਟੀਬਿਲਟੀ ਫਰਮਾ:Nowrap ਹੁੰਦੀ ਹੈ। ਸਭ ਤੋਂ ਜਿਆਦਾ ਤਾਕਤਵਰ ਡਾਇਮੈਗਨਟ ਬਿਸਮਥ ਫਰਮਾ:Nowrap ਹੈ, ਬੇਸ਼ੱਕ ਪਾਇਰੋਲਿਟਿਕ ਕਾਰਬਨ ਦੀ ਸਸਕੈਪਟੀਬਿਲਟੀ ਇੱਕ ਪਲੇਨ ਅੰਦਰ ਫਰਮਾ:Nowrap ਜਿੰਨੀ ਹੋ ਸਕਦੀ ਹੈ। ਇਸਤੋਂ ਇਲਾਵਾ ਇਹ ਕਹਿਣਾ ਵੀ ਮਹੱਤਵਪੂਰਨ ਹੈ ਕਿ ਇਹ ਮੁੱਲ ਪੈਰਾਮੈਗਨਟਾਂ ਅਤੇ ਫੈਰੋਮੈਗਨਟਾਂ ਦੁਆਰਾ ਪ੍ਰਦ੍ਰਸ਼ਿਤ ਚੁੰਬਕਤਾ ਨਾਲੋਂ ਘੱਟ ਮਾਤਰਾ ਰੱਖਦੇ ਹਨ। ਧਿਆਨ ਦੇਓ ਕਿ ਕਿਉਂਕਿ χv ਨੂੰ ਅੰਦ੍ਰੂਨੀ ਚੁੰਬਕਤਾ ਅਤੇ ਲਾਗੂ ਫੀਲਡ ਦੇ ਅਨੁਪਾਤ ਤੋਂ ਲਿਆ ਜਾਂਦਾ ਹੈ, ਇਸਲਈ ਇਹ ਇੱਕ ਅਯਾਮਹੀਣ ਮੁੱਲ ਹੁੰਦਾ ਹੈ।

ਸਾਰੇ ਸੁਚਾਲਕ ਇੱਕ ਪ੍ਰਭਾਵਸ਼ਾਲੀ ਡਾਇਮੈਗਨਟਿਜ਼ਮ ਪ੍ਰਦ੍ਰਸ਼ਿਤ ਕਰਦੇ ਹਨ ਜਦੋਂ ਉਹ ਕਿਸੇ ਬਦਲ ਰਹੀ ਚੁੰਬਕੀ ਫੀਲਡ ਨੂੰ ਅਨੁਭਵ ਕਰਦੇ ਹਨ। ਇਲੈਕਟ੍ਰੌਨਾਂ ਉੱਤੇ ਲੌਰੰਟਜ਼ ਫੋਰਸ ਉਹਨਾਂ ਨੂੰ ਐਡੀ ਕਰੰਟਾਂ ਨੂੰ ਰਚਨ ਲਗਾਉਂਦਾ ਹੋਇਆ ਗੋਲ ਘੁੰਮਣ ਲਗਾ ਹਿੰਦਾ ਹੈ। ਫੇਰ ਐਡੀ ਕਰੰਟ ਲਾਗੂ ਫੀਲਡ ਤੋਂ ਉਲਟ ਦਿਸ਼ਾ ਵਿੱਚ ਥੋਪੀ ਗਈ ਚੁੰਬਕੀ ਫੀਲਡ ਪੈਦਾ ਕਰਦੇ ਹਨ, ਜੋ ਸੁਚਾਲਕ ਦੀ ਗਤੀ ਦਾ ਵਿਰੋਧ ਕਰਦੀ ਹੈ।

ਸੁਪਰਕੰਡਕਟਰ

ਸਧਾਰਨ ਸੁਚਾਲਕਤਾ (ਖੱਬੇ) ਤੋਂ ਸੁਪਰਸੁਚਾਲਕਤਾ (ਸੱਜੇ) ਵੱਲ ਤਬਦੀਲੀ. ਤਬਦੀਲੀ ਵੇਲੇ, ਸੁਪਰਸੁਚਾਲਕ ਚੁੰਬਕੀ ਫੀਲਡ ਨੂੰ ਧੱਕਦਾ ਹੈ ਅਤੇ ਫੇਰ ਇੱਕ ਸੰਪੂਰਣ ਡਾਇਮੈਗਨਟ ਦੀ ਤਰਾਂ ਕ੍ਰਿਆ ਕਰਦਾ ਹੈ

ਸੁਪਰਕੰਡਕਟਰ ਸੰਪੂਰਣ ਡਾਇਮੈਗਨਟ ਮੰਨੇ ਜਾ ਸਕਦੇ ਹਨ (ਫਰਮਾ:Nowrap), ਕਿਉਂਕਿ ਇਹ ਮਿਐਸਨਰ ਪ੍ਰਭਾਵ ਸਦਕਾ (ਇੱਕ ਪਤਲੀ ਸਤਹਿ ਪਰਤ ਨੂੰ ਛੱਡ ਕੇ) ਸਾਰੀਆਂ ਫੀਲਡਾਂ ਨੂੰ ਧੱਕਦੇ ਹਨ।[3] ਫੇਰ ਵੀ ਇਹ ਪ੍ਰਭਾਵ ਸਧਾਰਨ ਡਾਇਮੈਗਨੈਟਿਕ ਪਦਾਰਥਾਂ ਵਾਂਗ ਐਡੀ ਕਰੰਟਾਂ ਕਾਰਨ ਨਹੀਂ ਹੁੰਦਾ (ਸੁਪਰਸਚਾਲਕਤਾ ਉੱਤੇ ਲੇਖ ਦੇਖੋ)।

ਸਬੂਤ ਸਹਿਤ ਉਦਾਹਰਨਾਂ

ਪਾਣੀ ਦੀਆਂ ਸਤਹਿਾਂ ਦਾ ਮੁੜਨਾ

ਜੇਕਰ ਕੋਈ ਸ਼ਕਤੀਸ਼ਾਲੀ ਚੁੰਬਕ (ਜਿਵੇਂ ਕੋਈ ਸੁਪਰਚੁੰਬਕ) ਪਾਣੀ ਦੀ ਕਿਸੇ ਪਰਤ ਨਾਲ ਢਕ ਦਿੱਤੀ ਜਾਵੇ (ਜੋ ਚੁੰਬਕ ਦੇ ਵਿਆਸ ਦੀ ਤੁਲਨਾ ਵਿੱਚ ਪਤਲੀ ਹੁੰਦੀ ਹੈ), ਤਾਂ ਚੁੰਬਕ ਦੀ ਫੀਲਡ ਮਹੱਤਵਪੂਰਨ ਤੌਰ ਤੇ ਪਾਣੀ ਨੂੰ ਧੱਕਦੀ ਹੈ। ਇਹ ਪਾਣੀ ਦੀ ਸਤਹਿ ਉੱਤੇ ਇੱਕ ਛੋਟਾ ਜਿਹਾ ਡਿੰਪਲ (ਡਘੂਨ) ਪਾ ਦਿੰਦੀ ਹੈ ਜਿਸ ਨੂੰ ਇਸਦੇ ਪਰਛਾਵੇਂ ਦੀ ਮੱਦਦ ਨਾਲ ਦੇਖਿਆ ਜਾ ਸਕਦਾ ਹੈ।[4][5]

ਲੇਵੀਟੇਸ਼ਨ

ਫਰਮਾ:Main

ਨਿਜਮੇਗਨ ਹਾਈ ਫੀਲਡ ਮੈਗਨਟ ਲੈਬੋਰੇਟਰੀ ਵਿਖੇ ਲੱਗਪਗ 16 ਟੈਸਲਾ ਦੀ ਇੱਕ ਚੁੰਬਕੀ ਫੀਲਡ ਵਿੱਚ ਰੱਖੇ ਕਿਸੇ ਬਿੱਟਰ ਸੌਲੀਨਾਇਡ ਦੇ ਫਰਮਾ:Convert ਵਿਆਸ ਵਾਲੇ ਖੜਵੇਂ ਸੁਰਾਖ ਅੰਦਰ ਇੱਕ ਜਿੰਦਾ ਡੱਡੂ ਗਵਾ ਵਿੱਚ ਉੜਦਾ ਹੋਇਆ[6]

ਕਿਸੇ ਚੁੰਬਕੀ ਫੀਲਡ ਅੰਦਰ ਸਥਿਰ ਸੰਤੁਲਨ ਵਿੱਚ ਡਾਇਮੈਗਨਟਾਂ ਨੂੰ ਹਵਾ ਵਿੱਚ ਉਠਾਇਆ ਜਾ ਸਕਦਾ ਹੈ, ਜਿਸ ਉੱਤੇ ਕੋਈ ਸ਼ਕਤੀ ਖਰਚ ਨਹੀਂ ਹੁੰਦੀ । ਅਰਨਸ਼ਾਅ ਦੀ ਥਿਊਰਮ ਸਥਿਰ ਚੁੰਵਕੀ ਲੇਵੀਟੇਸ਼ਨ ਦੀ ਸੰਭਾਵਨਾ ਨੂੰ ਪਹਿਲਾਂ ਤੋਂ ਹੀ ਸ਼ਾਮਿਲ ਕਰਦੀ ਲਗਦੀ ਹੈ। ਫੇਰ ਵੀ, ਅਰਨਸ਼ਾਅ ਦੀ ਥਿਊਰਮ ਸਿਰਫ ਪੌਜ਼ਟਿਵ ਸਸਕੈਪਟੀਬਿਲਟੀਆਂ ਰੱਖਣ ਵਾਲੇ ਫੈਰੋਮੈਗਨਟਾਂ (ਜੋ ਇੱਕ ਸਥਾਈ ਪੌਜ਼ਟਿਵ ਮੋਮੈਂਟ ਰੱਖਦੇ ਹਨ) ਅਤੇ ਪੈਰਾਮੈਗਨਟਾਂ (ਜੋ ਇੱਕ ਪੌਜ਼ਟਿਵ ਮੋਮੈਂਟ ਪੈਦਾ ਕਰਦੇ ਹਨ) ਵਰਗੀਆਂ ਚੀਜ਼ਾਂ ਉੱਤੇ ਹੀ ਲਾਗੂ ਹੁੰਦੀ ਹੈ। ਇਹ ਫੀਲਡ ਦੇ ਉੱਚਤਮ ਹਿੱਸੇ ਵੱਲ ਖਿੱਚੀਆਂ ਜਾਂਦੀਆਂ ਹਨ, ਜੋ ਸੁਤੰਤਰ ਸਪੇਸ ਅੰਦਰ ਹੋਂਦ ਨਹੀਂ ਰੱਖਦਾ । ਡਾਇਮੈਗਨਟਾਂ (ਜੋ ਇੱਕ ਨੈਗਟਿਵ ਮੋਮੈਂਟ ਪੈਦਾ ਕਰਦੇ ਹਨ) ਫੀਲਡ ਦੇ ਨਿਊਨਤਮ ਹਿੱਸੇ ਵੱਲ ਖਿੱਚੇ ਜਾਂਦੇ ਹਨ, ਅਤੇ ਸੁਤੰਤਰ ਸਪੇਸ ਅੰਦਰ ਇੱਕ ਫੀਲਡ ਨਿਊਨਤਮ ਹੋ ਸਕਦੀ ਹੈ।

ਪਾਇਰੋਲਿਟਿਕ ਗ੍ਰੇਫਾਈਟ ਦੀ ਇੱਕ ਪਤਲੀ ਪਰਤ, ਜੋ ਖਾਸਤੌਰ ਤੇ ਇੱਕ ਸ਼ਕਤੀਸ਼ਾਲੀ ਡਾਇਮੈਗਨੈਟਿਕ ਪਦਾਰਥ ਹੁੰਦੀ ਹੈ, ਨੂੰ ਕਿਸੇ ਚੁੰਬਕੀ ਫੀਲਡ ਅੰਦਰ ਸਥਿਰਤਾ ਨਾਲ ਤੈਰਨ ਲਗਾਇਆ ਜਾ ਸਕਦਾ ਹੈ, ਜਿਵੇਂ ਰੇਅਰ-ਅਰਥ ਸਥਾਈ ਚੁੰਬਕਾਂ ਦੀ ਫੀਲਡ ਅੰਦਰ । ਇਹ ਸਾਰਾ ਕੁੱਝ ਕਮਰੇ ਦੇ ਤਾਪਮਾਨ ਉੱਤੇ ਸਾਰੇ ਪੁਰਜਿਆਂ ਨਾਲ ਕੀਤਾ ਜਾ ਸਕਦਾ ਹੈ, ਜੋ ਡਾਇਮੈਗਨਟਿਜ਼ਮ ਨੂੰ ਦ੍ਰਿਸ਼ਟੀਗਤ ਤੌਰ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਸਾਬਤ ਕਰਦਾ ਹੈ।

ਰੇਡਬਡ ਯੂਨੀਵਰਸਟੀ ਨਿਜਮੇਗਨ, ਨੀਦਰਲੈਂਡ ਨੇ ਪ੍ਰਯੋਗ ਕੀਤੇ ਜਿੱਥੇ ਪਾਣੀ ਅਤੇ ਹੋਰ ਪਦਾਰਥਾਂ ਨੂੰ ਸਫਲਤਾਪੂਰਵਨ ਉੜਾਇਆ ਗਿਆ । ਸਭ ਤੋਂ ਜਿਆਦਾ ਦੇਖਣ ਵਾਲੀ ਚੀਜ਼, ਇੱਕ ਜਿੰਦਾ ਡੱਡੂ ਦਾ ਉੜਾਇਆ ਜਾਣਾ ਸੀ।[7]

2009 ਸਤੰਬਰ ਵਿੱਚ, ਪਾਸਾਡੇਨਾ, ਕੈਲਫੋਰਨੀਆ ਵਿਖੇ ਨਾਸਾ ਦੀ ਜੈੱਟ ਪ੍ਰੋਪਲਸ਼ਨ ਪ੍ਰਯੋਗਸ਼ਾਲਾ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਇੱਕ ਸੁਪਰਸੁਚਾਲਕ ਚੁੰਬਕ ਵਰਤਦੇ ਹੋਏ ਇੱਕ ਚੂਹੀ ਹਵਾ ਵਿੱਚ ਉੜਾਈ ਸੀ,[8] ਜੋ ਇੱਕ ਮਹੱਤਵਪੂਰਨ ਕਦਮ ਸੀ। ਕਿਉਂਕਿ ਚੂਹੇ ਡੱਡੂਆਂ ਨਾਲੋਂ ਜੈਵਿਕ ਤੌਰ ਤੇ ਮਨੁੱਖ ਦੇ ਜਿਆਦਾ ਕਰੀਬੀ ਵਿਸ਼ੇਸ਼ਤਾਵਾਂ ਰੱਖਦੇ ਹਨ।[9] ਉਹ ਹੱਡੀਆਂ ਅਤੇ ਮਾਸਪੇਸ਼ੀਆਂ ਉੱਤੇ ਸੂਖਮ-ਗਰੈਵਿਟੀ ਦੇ ਪ੍ਰਭਾਵਾਂ ਬਾਰੇ ਪ੍ਰਯੋਗ ਕਰਨ ਦੀ ਉਮੀਦ ਰੱਖਦੇ ਹਨ।

ਪ੍ਰੋਟੀਨ ਕ੍ਰਿਸਟਲਾਂ ਦੇ ਅਧਿਐਨ ਲਈ ਕੀਤੇ ਤਾਜ਼ਾ ਪ੍ਰਯੋਗਾਂ ਨੇ ਸ਼ਕਤੀਸ਼ਾਲੀ ਚੁੰਬਕਾਂ ਦੀ ਵਰਤੋਂ ਨਾਲ ਬਣਨ ਵਾਲੀ ਇੱਕ ਤਕਨੀਕ ਲਈ ਪ੍ਰੇਰਣਾ ਦਿੱਤੀ ਹੈ ਜੋ ਧਰਤੀ ਦੀ ਗਰੈਵਿਟੀ ਨੂੰ ਜਿੱਤਣ ਲਈ ਤਰੀਕਿਆਂ ਦੇ ਵਿਕਾਸ ਦੀ ਆਗਿਆ ਦਿੰਦੀ ਹੈ।[10]

ਸਮਝਣ ਲਈ ਬਿਸਮਥ ਪਲੇਟਾਂ ਅਤੇ ਕੁੱਝ ਸਥਾਈ ਚੁੰਬਕਾਂ ਨਾਲ ਇੱਕ ਸਰਲ ਘਰੇਲੂ ਯੰਤਰ ਰਚਿਆ ਜਾ ਸਕਦਾ ਹੈ ਜੋ ਇੱਕ ਸਥਾਈ ਚੁੰਬਕ ਨੂੰ ਹਵਾ ਵਿੱਚ ਉੜਾ ਦਿੰਦਾ ਹੈ।[11]

ਥਿਊਰੀ

ਕਿਸੇ ਪਦਾਰਥ ਅੰਦਰਲੇ ਇਲੈਕਟ੍ਰੌਨ ਆਮਤੌਰ ਤੇ ਕਰੰਟ ਲੂਪਾਂ ਵਾਂਗ ਅਤੇ 0 ਪ੍ਰਤੀਰੋਧ ਪ੍ਰਭਾਵ ਨਾਲ, ਔਰਬਿਲਟਲਾਂ ਵਿੱਚ ਘੁੰਮਦੇ ਹਨ। ਇਸਤਰਾਂ ਇਹ ਕਲਪਨਾ ਕੀਤੀ ਜਾ ਸਕਦੀ ਹੈ ਕਿ ਆਮਤੌਰ ਤੇ ਡਾਇਮੈਗਨੇਟਿਜ਼ਮ ਦਾ ਪ੍ਰਭਾਵ ਬਹੁਤ ਹੀ ਸਾਂਝਾ ਹੋਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਲਾਗੂ ਚੁੰਬਕੀ ਫੀਲਡ ਇਹਨਾਂ ਲੂਪਾਂ ਵਿੱਚ ਕਰੰਟ ਪੈਦਾ ਕਰਦੀ ਹੋਵੇਗੀ ਜੋ ਲਾਜ਼ਮੀ ਤੌਰ ਤੇ ਸੰਪੂਰਣ ਡਾਇਮੈਗਨਟ ਸੁਪਰਕੰਡਕਟਰਾਂ ਵਾਂਗ ਤਬਦੀਲੀ ਦਾ ਵਿਰੋਧ ਕਰੇਗੀ । ਫੇਰ ਵੀ ਕਿਉਂਕਿ ਇਲੈਕਟ੍ਰੌਨਾਂ ਨੂੰ ਔਰਬਿਟਲਾਂ ਅੰਦਰ ਪ੍ਰੋਟੌਨਾਂ ਦਾ ਚਾਰਜ ਠੋਸ ਤਰੀਕੇ ਨਾਲ ਬੰਨ ਕੇ ਰੱਖਦਾ ਹੈ ਅਤੇ ਹੋਰ ਅੱਗੇ ਪੌਲੀ ਐਕਸਕਲੂਜ਼ਨ ਸਿਧਾਂਤ ਵੀ ਇਹਨਾਂ ਤੇ ਰੋਕ ਲਗਾਉਂਦਾ ਹੈ, ਇਸਲਈ ਕਈ ਪਦਾਰਥ ਡਾਇਮੈਗਨੇਟਿਜ਼ਮ ਰੱਖਦੇ ਹਨ, ਪਰ ਵਿਸ਼ੇਸ਼ਤ ਤੌਰ ਤੇ ਲਾਗੂ ਫੀਲਡ ਪ੍ਰਤਿ ਬਹੁਤ ਹੀ ਘੱਟ ਪ੍ਰਤੀਕ੍ਰਿਆ ਦਿਖਾਉਂਦੇ ਹਨ।

ਬੋਹਰ-ਵਾਨ ਲੀਊਵਾਨ ਥਿਊਰਮ ਸਾਬਤ ਕਰਦੀ ਹੈ ਕਿ ਕਿਸੇ ਸ਼ੁੱਧ ਕਲਾਸੀਕਲ ਸਿਸਟਮ ਅੰਦਰ ਕੋਈ ਵੀ ਡਾਇਮੈਗਨੇਟਿਜ਼ਮ ਜਾਂ ਪੈਰਾਮੈਗਟਿਜ਼ਮ ਨਹੀਂ ਹੋ ਸਕਦਾ ਹੈ। ਫੇਰ ਵੀ, ਲਾਂਗੈਵਿਨ ਡਾਇਮੈਗਨੇਟਿਜ਼ਮ ਲਈ ਕਲਾਸੀਕਲ ਥਿਊਰੀ ਕੁਆਂਟਮ ਥਿਊਰੀ ਦੀ ਤਰਾਂ ਹੀ ਅਨੁਮਾਨ ਦਿੰਦੀ ਹੈ।[12] ਕਲਾਸੀਕਲ ਥਿਊਰੀ ਥੱਲੇ ਦਿੱਤੀ ਗਈ ਹੈ।

ਲਾਂਗੈਵਿਨ ਡਾਇਮੈਗਨੇਟਿਜ਼ਮ

ਡਾਇਮੈਗਨੇਟਿਜ਼ਮ ਦੀ ਕਲਾਸੀਕਲ ਥਿਊਰੀ ਬੰਦ ਸ਼ੈੱਲਾਂ (ਡਾਇਲੈਕਟ੍ਰਿਕ ਦੇਖੋ) ਵਾਲੇ ਐਟਮਾਂ ਵਾਲੇ ਪਦਾਰਥਾਂ ਤੇ ਲਾਗੂ ਹੁੰਦੀ ਹੈ। ਚਾਰਜ ਫਰਮਾ:Math ਅਤੇ ਪੁੰਜ ਫਰਮਾ:Math ਵਾਲੇ ਕਿਸੇ ਇਲੈਕਟ੍ਰੌਨ ਉੱਤੇ ਲਾਗੂ ਕੀਤੀ ਗਈ ਫਰਮਾ:Math ਤਾਕਤ ਵਾਲੀ ਕੋਈ ਫੀਲਡ, ਫਰਮਾ:Math ਫ੍ਰੀਕੁਐਂਸੀ ਵਾਲੇ ਲਾਰਮਰ ਪ੍ਰੀਸੈਸ਼ਨ ਨੂੰ ਜਨਮ ਦਿੰਦੀ ਹੈ। ਇਕਾਈ ਵਕਤ ਵਾਲੇ ਚੱਕਰਾਂ ਦੀ ਗਿਣਤੀ ਫਰਮਾ:Math ਹੁੰਦੀ ਹੈ, ਇਸਲਈ ਫਰਮਾ:Math ਇਲੈਕਟ੍ਰੌਨਾਂ ਵਾਲੇ ਕਿਸੇ ਐਟਮ ਵਾਸਤੇ ਕਰੰਟ (SI ਯੂਨਿਟਾਂ ਅੰਦਰ) [12] ਇਹ ਹੁੰਦਾ ਹੈ;

I=Ze2B4πm.

ਕਿਸੇ ਕਰੰਟ ਲੂਪ ਦੀ ਚੁੰਬਕੀ ਮੋਮੈਂਟ ਲੂਪ ਦੇ ਖੇਤਰਫਲ ਅਤੇ ਕਰੰਟ ਦੇ ਗੁਣਨਫਲ ਬਰਾਬਰ ਹੁੰਦੀ ਹੈ। ਮੰਨ ਲਓ ਫੀਲਡ ਨੂੰ ਫਰਮਾ:Math ਧੁਰੇ ਨਾਲ ਰੱਖਿਆ ਜਾਂਦਾ ਹੈ। ਔਸਤਨ ਲੂਪ ਖੇਤਰਫਲ πρ2 ਹੋਵੇਗਾ, ਜਿੱਥੇ ρ2, ਇਲੈਕਟ੍ਰੌਨਾਂ ਦੀ ਫਰਮਾ:Math ਧੁਰੇ ਪ੍ਰਤਿ ਸਮਕੋਣ ਤੋਂ ਦੂਰੀ ਦਾ ਔਸਤ ਵਰਗ ਹੈ। ਇਸਲਈ ਚੁੰਬਕੀ ਮੋਮੈਂਟ ਇਹ ਬਣੇਗੀ;

μ=Ze2B4mρ2.

ਜੇਕਰ ਚਾਰਜ ਦੀ ਵਿਸਥਾਰ-ਵੰਡ ਗੋਲਾਈ ਵਾਲੇ ਰੂਪ ਵਿੱਚ ਸਮਰੂਪ ਹੋਵੇ, ਤਾਂ ਅਸੀਂ ਮੰਨ ਸਕਦੇ ਹਾਂ ਕਿ ਫਰਮਾ:Math ਨਿਰਦੇਸ਼ਾਂਕਾਂ ਦੀ ਵਿਸਥਾਰ-ਵੰਡ ਸੁਤੰਤਰ ਅਤੇ ਇੱਕੋ ਜਿਹੀ ਵੰਡੀ ਹੋਈ ਹੈ। ਫੇਰ;

x2=y2=z2=13r2,

ਜਿੱਥੇ r2 ਨਿਊਕਲੀਅਸ ਤੋਂ ਇਲੈਕਟ੍ਰੌਨਾਂ ਦੀ ਦੂਰੀ ਦਾ ਔਸਤਨ ਵਰਗ ਹੈ। ਇਸਲਈ,

ρ2=x2+y2=23r2.

ਜੇਕਰ N ਇਕਾਈ ਘਣਫਲ਼ ਵਿੱਚ ਐਟਮਾਂ ਦੀ ਸੰਖਿਆ ਹੋਵੇ, ਤਾਂ S I ਇਕਾਈਆਂ ਅੰਦਰ ਡਾਇਮੈਗਨੈਟਿਕ ਸਸਕੈਪਟੀਬਿਲਟੀ ਇਹ ਹੋਵੇਗੀ;

χ=μ0NμB=μ0NZe26mr2.

ਧਾਤਾਂ ਅੰਦਰ

ਲਾਂਗੈਵਿਨ ਥਿਊਰੀ ਧਾਤਾਂ ਉੱਤੇ ਲਾਗੂ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਗੈਰ-ਸਥਾਨਬੱਧ ਇਲੈਕਟ੍ਰੌਨ ਰੱਖਦੀਆਂ ਹਨ। ਕਿਸੇ ਸੁੰਤਤਰ ਇਲੈਕਟ੍ਰੌਨ ਗੈਸ ਦੇ ਡਾਇਮੈਗਨੈਟਿਜ਼ਮ ਲਈ ਥਿਊਰੀ ਨੂੰ ਲਾਨਦਾਓ ਡਾਇਮੈਗਨੇਟਿਜ਼ਮ ਕਿਹਾ ਜਾਂਦਾ ਹੈ, ਅਤੇ ਇਸਦੀ ਥਾਂ ਲੌਰੰਟਜ਼ ਫੋਰਸ ਕਾਰਣ ਵਕਰਿਤ ਹੋਏ ਵਕਰਿਤ ਰਸਤਿਆਂ ਕਰਕੇ ਬਣੀ ਕਮਜ਼ੋਰ ਵਿਰੋਧੀ-ਕ੍ਰਿਆ ਫੀਲਡ ਉੱਤੇ ਵਿਚਾਰ ਕੀਤਾ ਜਾਂਦਾ ਹੈ। ਫੇਰ ਵੀ, ਲਾਨਦਾਓ ਚੁੰਬਕਤਾ ਦੀ ਤੁਲਨਾ ਗੈਰਸਥਾਨਬੱਧ ਇਲੈਕਟ੍ਰੌਨਾਂ ਦੇ ਸਪਿੱਨਾਂ ਦੇ ਧਰੁਵੀਕਰਨ ਨਾਲ ਸਬੰਧਤ ਇੱਕ ਪ੍ਰਭਾਵ ਪੌਲੀ ਪੈਰਾਮੈਗਨੇਟਿਜ਼ਮ ਨਾਲ ਕੀਤੀ ਜਾਣੀ ਚਾਹੀਦੀ ਹੈ।[13][14]

ਇਹ ਵੀ ਦੇਖੋ

ਹਵਾਲੇ

ਫਰਮਾ:Reflist

ਬਾਹਰੀ ਲਿੰਕ

ਫਰਮਾ:ਚੁੰਬਕੀ ਅਵਸਥਾਵਾਂ

ਫਰਮਾ:Authority control