ਫ਼ੀਬੋਨਾਚੀ ਤਰਤੀਬ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਸਿਲਸਿਲੇਵਾਰ ਫ਼ੀਬੋਨਾਚੀ ਅੰਕਾਂ ਜਿੰਨੀ ਲੰਬਾਈ ਵਾਲ਼ੀਆਂ ਬਾਹੀਆਂ ਵਾਲ਼ੇ ਵਰਗਾਂ ਨਾਲ਼ ਬਣੀ ਇੱਕ ਟੈਲ

ਹਿਸਾਬ ਵਿੱਚ ਫ਼ੀਬੋਨਾਚੀ ਹਿੰਦਸੇ ਜਾਂ ਫ਼ੀਬੋਨਾਚੀ ਤਰਤੀਬ/ਸਿਲਸਿਲਾ ਗਿਣਤੀ ਦੇ ਉਹਨਾਂ ਅੰਕਾਂ ਨੂੰ ਆਖਿਆ ਜਾਂਦਾ ਹੈ ਜੋ ਪੂਰਨ ਰਾਸ਼ੀਆਂ ਦੀ ਹੇਠ ਲਿਖੀ ਤਰਤੀਬ ਵਿੱਚ ਬੰਨ੍ਹੇ ਹੋਣ:ਫਰਮਾ:Sfnਫਰਮਾ:Sfn

1,1,2,3,5,8,13,21,34,55,89,144,

ਜਾਂ (ਅਕਸਰ ਅਜੋਕੀ ਵਰਤੋਂ ਵਿੱਚ):

0,1,1,2,3,5,8,13,21,34,55,89,144, ਫਰਮਾ:OEIS.
ਫ਼ੀਬੋਨਾਚੀ ਚੂੜੀਦਾਰ: ਸੁਨਹਿਰੀ ਚੂੜੀਦਾਰ ਦਾ ਅੰਦਾਜ਼ਾ ਜੋ ਫ਼ੀਬੋਨਾਚੀ ਟੈਲ ਵਿਚਲੇ ਵਰਗਾਂ ਦੇ ਉਲਟੇ ਕੋਨਿਆਂ ਨੂੰ ਜੋੜਦੇ ਹੋਏ ਚੱਕਰਦਾਰ ਕੌਸ ਬਣਾ ਕੇ ਸਿਰਜਿਆ ਜਾਂਦਾ ਹੈ;[1] ਇਹ ਵਾਲ਼ੇ ਵਿੱਚ 1, 1, 2, 3, 5, 8, 13, 21 ਅਤੇ 34 ਅਕਾਰ ਦੀਆਂ ਬਾਹੀਆਂ ਵਾਲ਼ੇ ਵਰਗ ਵਰਤੇ ਗਏ ਹਨ।

ਪਰਿਭਾਸ਼ਾ ਮੁਤਾਬਕ ਫ਼ੀਬੋਨਾਚੀ ਤਰਤੀਬ ਦੇ ਪਹਿਲੇ ਦੋ ਅੰਕ ਤਰਤੀਬ ਦੇ ਚੁਣੇ ਗਏ ਸ਼ੁਰੂਆਤੀ ਬਿੰਦੂ ਮੁਤਾਬਕ ਜਾਂ 1 ਅਤੇ 1 ਹੁੰਦੇ ਹਨ ਜਾਂ ਫੇਰ 0 ਅਤੇ 1 ਅਤੇ ਇਹਨਾਂ ਤੋਂ ਅਗਲੇ ਸਾਰੇ ਅੰਕ ਆਪਣੇ ਪਿਛਲੇ ਦੋ ਅੰਕਾਂ ਦਾ ਜੋੜ ਹੁੰਦੇ ਹਨ।

ਹਿਸਾਬੀ ਭਾਸ਼ਾ ਵਿੱਚ ਫ਼ੀਬੋਨਾਚੀ ਹਿੰਦਸਿਆਂ ਦੀ ਤਰਤੀਬ Fn ਨੂੰ ਇਹ ਮੁੜ-ਵਾਪਰਦਾ ਬਿਆਨ ਦਰਸਾਉਂਦਾ ਹੈ

Fn=Fn1+Fn2,

ਜਿਹਦੇ ਮੁਢਲੇ ਮੁੱਲਫਰਮਾ:Sfnਫਰਮਾ:Sfn

F1=1,F2=1

orਫਰਮਾ:Sfn

F0=0,F1=1

ਹੁੰਦੇ ਹਨ।

ਬਾਹਰਲੇ ਜੋੜ