ਰਸਾਇਣਕ ਕਿਰਿਆ ਦੀ ਦਰ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਲੋਹੇ ਨੂੰ ਜੰਗ ਲੱਗਣਾ ਹੌਲੀ ਕਿਰਿਆ
ਲੱਕੜ ਦਾ ਜਲਣਾ ਤੇਜ਼ ਕਿਰਿਆ

ਰਸਾਇਣਕ ਕਿਰਿਆ ਦੀ ਦਰ ਵਸਤੂਆਂ ਦੀ ਕਿਰਿਆਸ਼ੀਲਤਾ ਤੇ ਨਿਰਭਰ ਕਰਦੀ ਹੈ। ਅਧਿਕ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਨਾਲੋਂ ਜਲਦੀ ਪ੍ਰਤੀਕਾਰ ਕਰਦੇ ਹਨ। ਰਸਾਇਣਕ ਕਿਰਿਆ ਦੌਰਾਨ ਵੱਖ ਵੱਖ ਵਸਤੂਆਂ ਦੇ ਪ੍ਰਮਾਣੂਆਂ ਦਾ ਇੱਕ ਦੂਜੇ ਦੇ ਸੰਪਰਕ ਵਿੱਚ ਆ ਕੇ ਨਵੇਂ ਬੰਧਨ ਬਣਾਉਣੇ ਜਰੂਰੀ ਹਨ। ਇਹ ਗੈਸਾਂ ਤੇ ਤਰਲ ਪਦਾਰਥਾਂ ਦੇ ਮਾਮਲੇ ਵਿੱਚ ਅਸਾਨੀ ਨਾਲ ਹੁੰਦਾ ਹੈ ਜਿਸ ਵਿੱਚ ਅਣੂਆਂ ਘੁੰਮਣ ਵਾਸਤੇ ਆਜ਼ਾਦ ਹੁੰਦੇ ਹਨ। ਇਸ ਵਾਸਤੇ ਇਹਨਾਂ ਵਿੱਚ ਠੋਸ ਪਦਾਰਥਾਂ ਦੇ ਮੁਕਾਬਲੇ ਕਿਰਿਆਸ਼ੀਲ ਹੋਣ ਦੀ ਰੂਚੀ ਜ਼ਿਆਦਾ ਹੁੰਦੀ ਹੈ।[1] ਕੁਝ ਰਸਾਇਣਕ ਕਿਰਿਆਵਾਂ ਜਿਵੇਂ ਜੰਗ ਲੱਗਣਾ ਹੌਲੀ ਹੌਲੀ ਲੰਮੇ ਸਮੇਂ ਵਿੱਚ ਹੁੰਦੀਆਂ ਹਨ। ਬਾਲਣ ਦਾ ਜਲਣਾ, ਬਰੂਦ ਦਾ ਫੱਟਣਾਂ ਇਕ ਦਮ ਹੋ ਜਾਂਦੀਆਂ ਹਨ ਇਹ ਤੇਜ਼ ਕਿਰਿਆਵਾਂ ਹਨ।

ਦਰ ਤੇ ਪ੍ਰਭਾਵ

  • ਵਸਤੂਆਂ ਨੂੰ ਗਰਮ ਕਰਨ ਨਾਲ ਕਿਰਿਆ ਦੀ ਦਰ ਵਧਦੀ ਹੈ। ਗਰਮੀ ਕਣਾਂ ਨੂੰ ਤੇਜ਼ ਗਤੀ 'ਚ ਘੁੰਮਾਉਂਦੀ ਹੈ ਜਿਸ ਨਾਲ ਉਹ ਜਲਦੀ ਜੁਲਦੀ ਜੁੜਦੇ ਤੇ ਕਿਰਿਆ ਕਰਦੇ ਹਨ।

ਠੋਸ ਪਦਾਰਥਾਂ ਦੇ ਸਿਰਫ ਉਪਰਲੀ ਸਤ੍ਹਾ ਦੇ ਪ੍ਰਮਾਣੂ ਜਾਂ ਅਣੂ ਹੀ ਦੂਜੀ ਵਸਤੂ ਨਾਲ ਕਿਰਿਆ ਕਰ ਸਕਦੇ ਹਨ। ਠੋਸ ਪਦਾਰਥਾਂ ਨੂੰ ਛੋਟੇ ਛੋਟੇ ਟੁੱਕੜਿਆਂ ਵਿੱਚ ਕੱਟਣ ਨਾਲ ਸਤ੍ਹਾ ਦਾ ਖੇਤਰਫਲ ਵੱਧ ਜਾਂਦਾ ਹੈ ਤੇ ਕਿਰਿਆ ਦੀ ਦਰ ਵੱਧ ਜਾਂਦੀ ਹੈ।

  • ਅਭਿਕਾਰਕਾ ਦਾ ਦਬਾਅ ਵਧਾਉਣ ਨਾਲ ਕਿਰਿਆ ਦੀ ਦਰ ਵੱਧ ਜਾਂਦੀ ਹੈ।
  • ਅਭਿਕਾਰਕਾ ਦਾ ਸੰਘਣਾਪਣ ਵੀ ਰਸਾਇਣਕ ਕਿਰਿਆ ਦੀ ਦਰ ਵਧਾ ਦਿੰਦਾ ਹੈ।
  • ਉਤਪ੍ਰੇਰਕ ਦੀ ਮੌਜੂਦੀ ਵੀ ਰਸਾਇਣਕ ਕਿਰਿਆ ਦੀ ਦਰ ਤੇ ਪ੍ਰਭਾਵ ਪਾਉਂਦੀ ਹੈ।
  • ਰਸਾਇਣਕ ਕਿਰਿਆ ਹੋਣ ਸਮੇਂ ਜੇ ਘੋਲ ਨੂੰ ਸਮੇਂ ਸਮੇਂ ਹਲਾਇਆ ਜਾਵੇ ਤਾਂ ਵੀ ਰਸਾਇਣਕ ਕਿਰਿਆ ਪ੍ਰਭਾਵਿਤ ਹੁੰਦੀ ਹੈ।

ਰਸਾਇਣਕ ਦੀ ਦਰ

ਕਿਸੇ ਵੀ ਰਸਾਇਣਕ ਕਿਰਿਆ ਲਈ: a A + b B → p P + q Q, ਕਿਰਿਆ ਦੀ ਦਰ ਨੂੰ ਦਰਸਾਇਆ ਜਾਂਦਾ ਹੈ।

r=k(T)[A]n[B]m

ਇਸ ਵਿੱਚ k(T) ਨੂੰ ਕਿਰਿਆ ਦਾ ਗੁਣਾਕ ਜਾਂ ਦਰ ਸਥਿਰ ਅੰਕ ਕਿਹਾ ਜਾਂਦਾ ਹੈ। n ਅਤੇ m ਨੂੰ ਸਮੀਕਰਨ ਦਾ ਆਡਰ ਕਿਹਾ ਜਾਂਦਾ ਹੈ। ਅਤੇ ਬਰੈਕਟਾਂ ਦਾ ਮਤਲਵ ਅਭਿਕਾਰਕ ਦੀ ਸੰਘਣਤਾ ਹੈ। ਫਰਮਾ:ਅਧਾਰ

ਹਵਾਲੇ

ਫਰਮਾ:ਹਵਾਲੇ

  1. http://monte.chem.ttu.edu/group/tutorial/br_sn2.html ਫਰਮਾ:Webarchive Overview of Bimolecular Reactions (Reactions involving two reactants)