ਸੰਖਿਆ ਰੇਖਾ
ਸੰਖਿਆ ਰੇਖਾ ਗਣਿਤ ਵਿੱਚ ਇੱਕ ਲੇਟਵੀਂ ਰੇਖਾ ਦਾ ਚਿੱਤਰ ਹੈ ਜਿਸ ਤੇ ਸਾਰੀਆਂ ਵਾਸਤਵਿਕ ਸੰਖਿਆਵਾਂ ਨੂੰ ਦਰਸਾਇਆ ਜਾਂਦਾ ਹੈ। ਆਮਤੌਰ ਤੇ ਪੂਰਨ ਸੰਖਿਆ ਨੂੰ ਹੀ ਦਿਖਾਇਆ ਜਾਂਦਾ ਹੈ ਧਨ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਸੱਜੇ ਪਾਸੇ ਅਤੇ ਰਿਣ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਖੱਬੇ ਪਾਸੇ ਦਰਸਾਇਆ ਜਾਂਦਾ ਹੈ।[1]

ਦਿਤੇ ਚਿੱਤਰ ਤੇ −9 ਤੋਂ 9 ਤੱਕ ਦੇ ਪੂਰਨ ਅੰਕ ਦਰਸਾਏ ਗਏ ਹਨ। ਸੰਖਿਆ ਰੇਖਾ ਹਰੇਕ ਵਾਸਤਵਿਕ ਸੰਖਿਆ ਨੂੰ ਦਰਸਾਉਂਦੀ ਹੋਈ ਦੋਨੋਂ ਪਾਸੇ ਜਾਂਦੀ ਹੈ। ਰੇਖਾ ਦੇ ਦੋਨੋਂ ਸਿਰੇ ਤੀਰ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇਹ ਦਖਾਇਆ ਜਾਵੇ ਕਿ ਰੇਖਾ ਖਤਮ ਨਹੀਂ ਹੁੰਦੀ। ਇਸ ਸੰਖਿਆ ਰੇਖਾ ਦੀ ਵਰਤੋਂ ਸੰਖਿਆਵਾਂ ਦੇ ਜੋੜ, ਘਟਾਉ ਕਰਨ ਲਈ ਕੀਤੀ ਜਾਂਦੀ ਹੈ। ਸੰਖਿਆ ਰੇਖਾ ਨੂੰ ਦੋ ਹਿਸਿਆ ਨੂੰ ਵੰਡਿਆ ਜਾਂਦਾ ਹੈ ਜਿਸ ਦੇ ਮੂਲ ਬਿੰਦੂ ਨੂੰ ਸਿਫਰ ਨਾਲ ਦਰਸਾਇਆ ਜਾਂਦਾ ਹੈ। ਸੰਖਿਆ ਰੇਖਾ ਵਿੱਚ ਵਾਸਤਵਿਕ ਸੰਖਿਆ ਵਿੱਚ ਸਾਰੇ ਪਰਿਮੇਯ ਸੰਖਿਆ, ਪ੍ਰਕ੍ਰਿਤਕ ਸੰਖਿਆ, ਪੂਰਨ ਅੰਕ, ਅਪਰਿਮੇਯ ਸੰਖਿਆ ਨਾਲ ਦਰਸਾਇਆ ਜਾ ਸਕਦਾ ਹੈ। ਇਸ ਨੂੰ ਨਾਲ ਦਰਸਾਇਆ ਜਾਂਦਾ ਹੈ।
ਹਵਾਲੇ